/uploads/images/ads/ad1.webp
Breaking News

ਦਿਲਜੀਤ ਦੋਸਾਂਝ ਦਾ ਅਮਰੀਕਾ ਦੇ ਐਪਲ ਸਟੂਡੀਓ ‘ਚ ਕੀਤਾ ਸ਼ਾਨਦਾਰ ਸਵਾਗਤ, ਭਾਰਤੀ ਪ੍ਰਸ਼ੰਸਕਾਂ ਨੇ ਖੁਸ਼ੀ ਕੀਤੀ ਜਾਹਰ

top-news
  • 12 Aug, 2025
/uploads/images/ads/ad1.webp

ਮੁਹਾਲੀ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ 11 ਅਗਸਤ ਨੂੰ ਲਾਸ ਏਂਜਲਸ ਵਿੱਚ ਐਪਲ ਮਿਊਜ਼ਿਕ ਦੇ ਸਟੂਡੀਓ ਪਹੁੰਚੇ। ਭਾਰਤੀ ਕਲਾਕਾਰ ਲਈ ਇਹ ਬੇਹੱਦ ਖਾਸ ਮੌਕਾ ਸੀ, ਕਿਉਂਕਿ ਐਪਲ ਮਿਊਜ਼ਿਕ ਦੇ ਸਟੂਡੀਓ ਚ ਬਹੁਤ ਘੱਟ ਭਾਰਤੀ ਕਲਾਕਾਰ ਆਉਂਦੇ ਹਨ। ਦਿਲਜੀਤ ਦੋਸਾਂਝ ਦੇ ਸਵਾਗਤ ਲਈ ਐਪਲ ਸਟੋਰ ਦੇ ਬਾਹਰ ਇੱਕ ਵਿਸ਼ੇਸ਼ ਰਸਮ ਕੀਤੀ ਗਈ।  

ਸਟੂਡੀਓ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਸਰ੍ਹੋਂ ਦਾ ਤੇਲ ਚੋਅ ਕੇ ਕੀਤਾ ਗਿਆ। ਤੇਲ ਚੋਣਾ ਭਾਰਤੀ ਸੱਭਿਆਚਾਰ ਵਿੱਚ ਖੁਸ਼ਹਾਲ ਅਤੇ ਸ਼ੁਭ ਆਗਮਨ ਦੀ ਕਾਮਨਾ ਕਰਨ ਦਾ ਇੱਕ ਤਰੀਕਾ ਹੈ। ਐਪਲ ਮਿਊਜ਼ਿਕ ਨੇ ਇਸ ਪਰੰਪਰਾ ਨਾਲ ਦਿਲਜੀਤ ਦੋਸਾਂਝ ਨੂੰ ਸਨਮਾਨਿਤ ਕੀਤਾ। ਦਿਲਜੀਤ ਦੋਸਾਂਝ ਨੇ ਅਮਰੀਕਾ ਦੇ ਮਸ਼ਹੂਰ ਰੈਪਰ ਬਿਗ ਦ ਪਲੱਗ ਨਾਲ ਵੀ ਮੁਲਾਕਾਤ ਕੀਤੀ।

ਦਿਲਜੀਤ ਦੋਸਾਂਝ ਤੇ ਰੈਪਰ ਬਿਗ ਦ ਪਲੱਗ ਦੋਵਾਂ ਕਲਾਕਾਰਾਂ ਨੇ ਸੰਗੀਤ ਅਤੇ ਸੱਭਿਆਚਾਰ ਬਾਰੇ ਗੱਲ ਕੀਤੀ ਅਤੇ ਭਵਿੱਖ  ਵਿੱਚ ਇਕੱਠੇ ਕੰਮ ਕਰਨ ਦਾ ਸੰਕੇਤ ਦਿੱਤਾ। ਦਿਲਜੀਤ ਦੋਸਾਂਝ ਦੀ ਇਹ ਮੁਲਾਕਾਤ ਸੋਸ਼ਲ ਮੀਡੀਆ ਤੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਨਵੇਂ ਸਹਿਯੋਗ ਬਾਰੇ ਉਤਸੁਕ ਹੋ ਗਏ ਹਨ।

ਐਪਲ ਮਿਊਜ਼ਿਕ ਸਟੂਡੀਓ ਵਿੱਚ ਦਿਲਜੀਤ ਦੋਸਾਂਝ ਦਾ ਸਵਾਗਤ ਕਰਨਾ ਭਾਰਤੀ ਸੰਗੀਤ ਉਦਯੋਗ ਲਈ ਇੱਕ ਵੱਡਾ ਮੀਲ ਪੱਥਰ ਹੈ। ਐਪਲ ਮਿਊਜ਼ਿਕ ਦੁਆਰਾ ਸਰ੍ਹੋਂ ਦਾ ਤੇਲ ਚੋਅ ਕੇ ਕੀਤਾ ਗਿਆ ਸਵਾਗਤ ਇੱਕ ਸੱਭਿਆਚਾਰਕ ਪ੍ਰਤੀਕ ਹੈ, ਜੋ ਦਰਸਾਉਂਦਾ ਹੈ ਕਿ ਗਲੋਬਲ ਬ੍ਰਾਂਡ ਹੁਣ ਸਥਾਨਕ ਪਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਅਪਣਾਉਣ ਤੋਂ ਝਿਜਕਦੇ ਨਹੀਂ ਹਨ। ਦਿਲਜੀਤ ਲਈ ਇਹ ਪ੍ਰਾਪਤੀ ਨਾ ਸਿਰਫ਼ ਇੱਕ ਨਿੱਜੀ ਜਿੱਤ ਹੈ, ਸਗੋਂ ਭਾਰਤੀ ਸੰਗੀਤ ਅਤੇ ਸੱਭਿਆਚਾਰ ਲਈ ਇੱਕ ਮਾਣ ਵਾਲਾ ਪਲ ਵੀ ਹੈ।

/uploads/images/ads/ad1.webp

Leave a Reply

Your email address will not be published. Required fields are marked *