Create your Account
Breaking News
ਭਾਰੀ ਮੀਂਹ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਜੀ ਦੀ ਯਾਤਰਾ ਦੋ ਦਿਨਾਂ ਲਈ ਬੰਦ
ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਲੋਕਾਂ ਨੂੰ ਵਧਾਈ, ਕਿਹਾ- ਯੋਗ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਵੱਧ ਰਹੇ ਕੈਂਸਰ ਦਾ ਜਾਣੋ ਕੀ ਹਨ ਕਾਰਨ, ਲੱਛਣ ਤੇ ਇਲਾਜ

(ਸੋਨਮ ਮਲਹੋਤਰਾ)
ਚੰਡੀਗੜ੍ਹ : ਕੈਂਸਰ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸ ਬਿਮਾਰੀ ਨਾਲ ਸਰੀਰ ਵਿੱਚ ਅਸਧਾਰਨ ਸੈੱਲ ਵੱਧਦੇ ਰਹਿੰਦੇ ਹਨ। ਇਹ ਅਸਧਾਰਨ ਸੈੱਲ ਸਰੀਰ ਵਿੱਚ ਟਿਸ਼ੂਆਂ 'ਤੇ ਹਮਲਾ ਕਰਦੇ ਹਨ। ਖੂਨ ਰਾਹੀ ਇਹ ਸਾਰੇ ਸਰੀਰ ਵਿੱਚ ਫੈਲਣਾ ਸ਼ੁਰੂ ਕਰ ਦਿੰਦੇ ਹਨ। ਕੈਂਸਰ ਦੁਨੀਆਂ ਦੀ ਸਭ ਤੋਂ ਖਤਰਨਾਕ ਬਿਮਾਰੀ ਹੈ।
ਜਾਣੋ ਕਿਵੇਂ ਵਿਕਸਤ ਹੁੰਦਾ ਹੈ ਕੈਂਸਰ
ਮਨੁੱਖੀ ਸਰੀਰ ਕਈ ਸੈੱਲਾਂ ਦਾ ਬਣਿਆ ਹੁੰਦਾ
ਹੈ। ਜਦੋਂ ਇੱਕ ਸੈੱਲ ਦਾ ਡੀਆਕਸੀਰੀਬੋਨਿਊਕਲੀਕ ਐਸਿਡ (ਡੀ ਐਨ ਏ) ਖਰਾਬ ਜਾਂ ਪਰਿਵਰਤਨਸ਼ੀਲ ਹੋ ਜਾਂਦਾ ਹੈ ਤਾਂ ਇਹ ਸੈੱਲ ਮਰਨ ਦੀ ਬਜਾਏ ਬੇਕਾਬੂ
ਹੋ ਕੇ ਵਧਣਾ ਸ਼ੁਰੂ ਹੋ ਜਾਂਦੇ ਹਨ। ਇਹ ਅਸਧਾਰਨ ਸੈੱਲ ਟਿਸ਼ੂ ਦਾ ਇੱਕ ਟੁਕੜਾ ਬਣਾ ਦਿੰਦੇ ਹਨ, ਜਿਸ ਨੂੰ ਟਿਊਮਰ ਕਿਹਾ ਜਾਂਦਾ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਹਰ ਟਿਊਮਰ
ਕੈਂਸਰ ਦਾ ਰੂਪ ਧਾਰ ਲਵੇ, ਕੁਝ ਟਿਊਮਰ ਆਮ ਵੀ ਹੁੰਦੇ ਹਨ ਪਰ ਕੁਝ ਟਿਊਮਰ ਕੈਂਸਰ ਬਣ ਜਾਂਦੇ ਹਨ।
ਕਈ ਕਾਰਨਾਂ ਕਰਕੇ ਹੁੰਦਾ ਹੈ ਕੈਂਸਰ:
1. ਜੈਨੇਟਿਕ - ਮਾਪਿਆਂ ਤੋਂ ਜਾਂ ਫਿਰ ਪਰਿਵਾਰ ਵਿੱਚ
ਜੇਕਰ ਪਹਿਲਾ ਕੋਈ ਕੈਂਸਰ ਦਾ ਮਰੀਜ਼ ਰਹਿ ਚੁੱਕਾ ਹੋਵੇ ਤਾਂ ਉਸ ਨੂੰ ਵੀ ਕੈਂਸਰ ਹੋਣ ਦੀ ਸੰਭਾਵਨਾ
ਹੁੰਦਾ ਹੈ।
2. ਜੀਵਨਸ਼ੈਲੀ – ਕਈ ਵਾਰ ਵਿਅਕਤੀ ਦੀ ਜੀਵਨਸ਼ੈਲੀ ਅਜਿਹੀ
ਹੁੰਦੀ ਹੈ ਜਿਸ ਕਾਰਨ ਕੈਂਸਰ ਹੋ ਜਾਂਦਾ ਹੈ। ਜਿਵੇਂ ਕਿ ਸਿਗਰਟ ਪੀਣਾ, ਜ਼ੰਕ ਫੂਡ, ਜ਼ਿਆਦਾ ਮਿੱਠਾ ਖਾਣਾ, ਸ਼ਰਾਬ ਦਾ ਸੇਵਨ ਵੱਧ ਕਰਨਾ ਤੇ ਕਸਰਤ ਨਾ
ਕਰਨਾ ਆਦਿ।
3.ਵਾਤਾਵਰਣ ਦਾ ਸੰਪਰਕ – ਕਈ ਵਾਰ ਵਾਤਾਵਰਣ
ਦੇ ਸੰਪਰਕ ਵਿੱਚ ਆ ਕੇ ਵੀ ਅਜਿਹੀ ਭਿਆਨਕ ਬਿਮਾਰੀ ਹੁੰਦੀ ਹੈ ਜਿਵੇਂ ਕਿ ਪ੍ਰਦੂਸ਼ਣ, ਰੇਡੀਏਸ਼ਨ ਤੇ ਨੁਕਸਾਨਦੇਹ ਰਸਾਇਣ ਆਦਿ।
4. ਇੰਨਫੈਕਸ਼ਨ - ਕੁਝ ਵਾਇਰਸ ਜਿਵੇਂ ਕਿ HPV, ਹੈਪੇਟਾਈਟਸ B ਅਤੇ C ਕੈਂਸਰ ਦਾ ਕਾਰਨ ਬਣ ਸਕਦੇ ਹਨ।
ਜਾਣੋ ਕੀ ਹਨ ਕੈਂਸਰ ਦੇ ਆਮ ਲੱਛਣ
ਜਦੋਂ ਕੈਂਸਰ ਹੁੰਦਾ ਹੈ ਤਾਂ ਇਸ ਦੇ ਵੱਖੋ
ਵੱਖਰੇ ਲੱਛਣ ਸਰੀਰ ਵਿੱਚ ਦਿਖਾਈ ਦੇਣ ਲੱਗਦੇ ਹਨ। ਜਦੋਂ ਤੁਹਾਨੂੰ ਇਹਨਾਂ ਵਿੱਚੋਂ ਕੁਝ ਲੱਛਣ
ਦਿਖਾਈ ਦੇਣ ਲੱਗ ਜਾਣ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਜ਼ਰੂਰਤ ਹੈ। ਉਸ ਸਮੇਂ ਡਾਕਟਰ ਤੋਂ ਆਪਣੀ
ਜਾਂਚ ਕਰਵਾਉਣੀ ਚਾਹੀਦੀ ਹੈ।
1.ਲਗਾਤਾਰ ਭਾਰ ਘਟਣਾ –ਅਗਰ ਤੁਹਾਡਾ ਭਾਰ ਬਿਨਾਂ ਕਿਸੇ ਮਤਲਬ ਤੋਂ
ਲਗਾਤਾਰ ਘੱਟ ਰਿਹਾ ਹੈ ਤਾਂ ਇਸ ਨੂੰ ਅਣਦੇਖਾ ਨਾ ਕਰੋ।
2. ਲਗਾਤਾਰ ਥਕਾਵਟ ਰਹਿਣਾ: ਜੇਕਰ ਸਾਰਾ ਦਿਨ ਆਰਾਮ ਕਰਨ ਅਤੇ ਰਾਤ ਨੂੰ ਪੂਰੀ ਨੀਂਦ ਲੈਂਦੇ ਹੋ। ਇਸ ਦੇ ਬਾਵਜੂਦ ਵੀ ਥਕਾਵਟ ਰਹਿੰਦੀ ਹੈ ਤਾਂ ਤੁਰੰਤ ਡਾਕਟਰ ਤੋਂ ਜਾਂਚ ਕਰਵਾਉ।
3.ਲਗਾਤਾਰ ਦਰਦ
– ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਲਗਾਤਾਰ
ਦਰਦ ਰਹਿ ਰਿਹਾ ਹੋਵੇ ਜਾਂ ਦਵਾਇਆ ਖਾਣ ਤੋਂ ਬਾਅਦ ਵੀ ਆਰਾਮ ਨਾ ਆ ਰਿਹਾ ਹੋਵੇ ਤਾਂ ਇਸ ‘ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
4. Skin ਵਿੱਚ ਬਦਲਾਅ– ਸਰੀਰ ਦੀ Skin ਦਾ ਰੰਗ ਜੇਕਰ ਦਿਨ ਪ੍ਰਤੀ ਦਿਨ ਬਦਲ ਰਿਹਾ ਹੋਵੇ, ਜਿਵੇਂ ਕਿ ਰੰਗ ਪੀਲਾ ਪੈਣਾ, ਕਾਲਾ ਪੈ ਜਾਣਾ ਜਾਂ ਫਿਰ ਸਰੀਰ ‘ਤੇ ਜ਼ਖਮ ਹੋਣਾ ਤੇ ਲੰਮੇ ਸਮੇਂ ਤੱਕ ਉਹਨਾਂ
ਦਾ ਠੀਕ ਨਾ ਹੋਣਾ।
5. ਸਰੀਰ ਵਿੱਚ ਗੰਢ ਦਾ ਹੋਣਾ – ਜੇਕਰ ਤੁਹਾਡੇ ਸਰੀਰ ਵਿੱਚ ਕਿਸੇ ਵੀ ਤਰ੍ਹਾ ਦੀ ਗੰਢ ਹੈ ਤਾਂ ਉਸ ਨੂੰ ਨਜ਼ਰਅੰਦਾਜ਼
ਨਾ ਕਰੋ।
6. ਸਾਹ ਲੈਣ ਵਿੱਚ ਮੁਸ਼ਕਲ ਆਉਣਾ– ਜੇਕਰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਹੋਵੇ ਤਾਂ ਇਸ ਨੂੰ ਹਲਕੇ ‘ਚ ਨਾ ਲਓ।
7.ਨਿਗਲਣ ਵਿੱਚ ਮੁਸ਼ਕਲ– ਜੇਕਰ ਤੁਹਾਨੂੰ ਗਲੇ ਵਿੱਚ ਕੁਝ ਫਸਿਆ ਹੋਇਆ ਮਹਿਸੂਸ ਹੁੰਦਾ ਹੈ ਜਾਂ ਫਿਰ ਖਾਣਾ
ਨਿਗਲਣ ਵਿੱਚ ਮੁਸ਼ਕਲ ਹੁੰਦੀ ਹੈ ਤਾਂ ਵੀ ਡਾਕਟਰ ਨਾਲ ਸੰਪਰਕ ਕਰੋ।
8.ਪੇਟ ਵਿੱਚ ਕੁਝ ਬਦਲਾਅ ਆਉਣਾ – ਜੇਕਰ ਕਿਸੇ ਵਿਅਕਤੀ ਦੀਆਂ ਅੰਤੜੀਆਂ ਜਾਂ ਬਲੈਡਰ ਵਿੱਚ ਕੁਝ ਬਦਲਾਅ ਮਹਿਸੂਸ
ਹੁੰਦੇ ਹਨ ਜਾਂ ਫਿਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਬਲੱਡ ਆਉਂਦਾ ਹੈ ਤਾਂ ਇਹ ਵੀ ਇੱਕ ਲੱਛਣ ਹੋ
ਸਕਦਾ ਹੈ।
ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਇਹਨਾਂ
ਵਿੱਚੋਂ ਬਹੁਤ ਸਾਰੇ ਲੱਛਣ ਕੈਂਸਰ ਤੋਂ ਇਲਾਵਾ ਹੋਰ ਸਥਿਤੀਆਂ ਕਾਰਨ ਹੋ ਸਕਦੇ ਹਨ, ਪਰ ਜੇਕਰ ਇਹ ਲਗਾਤਾਰ ਸਰੀਰ ਵਿੱਚ ਬਣੇ
ਰਹਿੰਦੇ ਹਨ ਤਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਹੈ।
ਕੈਂਸਰ ਦਾ ਇਲਾਜ
ਕਈ ਕਿਸਮਾਂ ਦੇ ਕੈਂਸਰ ਗੰਭੀਰ ਹੁੰਦੇ ਹਨ, ਸ਼ੁਰੂਆਤੀ ਜਾਂਚ ਅਤੇ ਇਲਾਜ ਨਾਲ ਬਚਾਅ ਹੋ
ਜਾਂਦਾ ਹੈ। ਮਰੀਜ਼ ਨੂੰ ਆਸਾਨੀ ਨਾਲ ਬਚਾਇਆ ਜਾ ਸਕਦਾ ਹੈ। ਕੈਂਸਰ ਦੀ ਕਿਸਮ ਵੱਖੋ ਵੱਖਰੀ ਹੁੰਦੀ ਹੈ,
ਉਸ ਹਿਸਾਬ ਨਾਲ ਉਸ ਮਰੀਜ਼ ਦਾ ਇਲਾਜ ਕੀਤਾ ਜਾਂਦਾ ਹੈ।
ਆਮ ਇਲਾਜਾਂ ਵਿੱਚ ਸ਼ਾਮਲ ਹਨ:
1. ਸਰਜਰੀ – ਸਰੀਰ ਵਿੱਚੋਂ ਕੈਂਸਰ ਵਾਲੇ ਟਿਸ਼ੂ ਨੂੰ
ਹਟਾਉਣ ਲਈ ਸਰਜਰੀ ਕੀਤੀ ਜਾਂਦੀ ਹੈ।
2. ਰੇਡੀਏਸ਼ਨ ਥੈਰੇਪੀ – ਕੈਂਸਰ ਸੈੱਲਾਂ ਨੂੰ ਮਾਰਨ ਲਈ ਰੇਡੀਏਸ਼ਨ
ਥੈਰੇਪੀ ਦਿੱਤੀ ਜਾਂਦੀ ਹੈ।
3. ਕੀਮੋਥੈਰੇਪੀ – ਕੈਂਸਰ ਸੈੱਲਾਂ ਦੇ ਵਿਕਾਸ ਨੂੰ ਰੋਕਣ ਲਈ ਕੀਮੋਥੈਰੇਪੀ
ਕੀਤੀ ਜਾਂਦੀ ਹੈ।
4. ਇਮਯੂਨੋਥੈਰੇਪੀ – ਇਮਿਊਨ ਸਿਸਟਮ ਨੂੰ ਕੈਂਸਰ ਸੈੱਲਾਂ ਤੋਂ
ਬਚਾਉਣ ਲਈ ਇਮਯੂਨੋਥੈਰੇਪੀ ਕੀਤੀ ਜਾਂਦੀ ਹੈ।
5. ਹਾਰਮੋਨ ਥੈਰੇਪੀ – ਹਾਰਮੋਨਸ ਨਾਲ ਪ੍ਰਭਾਵਿਤ ਕੈਂਸਰਾਂ ਲਈ ਹਾਰਮੋਨ
ਥੈਰੇਪੀ ਵਰਤੀ ਜਾਂਦੀ ਹੈ, ਜਿਵੇਂ ਕਿ Breast cancer ਅਤੇ Prostate cancer।
ਕੁਝ ਮਾਮਲਿਆਂ ਵਿੱਚ ਕੈਂਸਰ ਠੀਕ ਹੋ ਸਕਦਾ ਹੈ, ਖਾਸ ਕਰਕੇ ਜੇਕਰ ਜਲਦੀ ਪਤਾ ਲੱਗ ਜਾਵੇ। ਅਗਰ
ਕੈਂਸਰ 3rd ਸਟੇਜ ‘ਤੇ ਪਹੁੰਚ ਜਾਵੇ ਤਾਂ ਇਸ ਦਾ ਇਲਾਜ ਲੰਮੇ ਸਮੇਂ ਤੱਕ ਚੱਲਦਾ ਹੈ।
ਰੋਕਥਾਮ ਅਤੇ
ਜਾਗਰੂਕਤਾ
1. ਤੰਬਾਕੂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ
ਅਤੇ ਸ਼ਰਾਬ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
2. ਸਿਹਤਮੰਦ ਖੁਰਾਕ ਖਾਓ ਅਤੇ ਸਿਹਤਮੰਦ ਵਜ਼ਨ
ਬਣਾਈ ਰੱਖਣਾ ਚਾਹੀਦਾ ਹੈ।
3. ਰੋਜ਼ਾਨਾ ਜੀਵਨ ਵਿੱਚ ਕਸਰਤ ਕਰੋ।
4. ਟੀਕਾਕਰਨ ਕਰਵਾਉਣਾ (HPV
ਅਤੇ ਹੈਪੇਟਾਈਟਸ) ਆਦਿ।
5. 6 ਮਹੀਨੇ ਵਿੱਚ ਡਾਕਟਰੀ ਜਾਂਚ ਕਰਵਾਓ ਅਤੇ ਨਾਲ ਹੀ
ਟੈਸਟ ਵੀ ਕਰਵਾਓ।
Leave a Reply
Your email address will not be published. Required fields are marked *