Create your Account
Breaking News
ਭਾਰੀ ਮੀਂਹ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਜੀ ਦੀ ਯਾਤਰਾ ਦੋ ਦਿਨਾਂ ਲਈ ਬੰਦ
ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਲੋਕਾਂ ਨੂੰ ਵਧਾਈ, ਕਿਹਾ- ਯੋਗ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਜਯਾ ਬੱਚਨ ਦੀ ਵੀਡੀਓ ‘ਤੇ ਕੰਗਨਾ ਰਣੌਤ ਨੇ ਜਾਣੋ ਕੀ ਕੀਤੀ ਪ੍ਰਤੀਕਿਰਿਆ

ਮੁਹਾਲੀ : ਬਾਲੀਵੁੱਡ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਜਯਾ ਬੱਚਨ ਦੇ ਵਾਇਰਲ ਵੀਡੀਓ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਜਯਾ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਜਯਾ ਬੱਚਨ ਇੱਕ ਆਦਮੀ ਨੂੰ ਧੱਕਾ ਦਿੰਦੀ ਹੋਈ ਦਿਖਾਈ ਦੇ ਰਹੀ ਹੈ। ਦਰਅਸਲ ਜਦ ਜਯਾ ਬੱਚਨ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੀ ਸੀ ਤਾਂ ਇੱਕ ਵਿਅਕਤੀ ਜਯਾ ਬੱਚਨ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਜਯਾ ਨੂੰ ਗੁੱਸਾ ਆਇਆ ਅਤੇ ਉਨ੍ਹਾਂ ਨੇ ਆਦਮੀ ਨੂੰ ਧੱਕਾ ਮਾਰਿਆ।
ਇਸ ਵੀਡੀਓ 'ਤੇ ਕੰਗਨਾ ਰਣੌਤ ਨੇ
ਇੰਸਟਾਗ੍ਰਾਮ 'ਤੇ ਇੱਕ ਪੋਸਟ
ਸਾਂਝੀ ਕੀਤੀ ਹੈ। ਕੰਗਨਾ ਨੇ ਜਯਾ ਬਚੱਨ ‘ਤੇ ਸਖ਼ਤ ਪ੍ਰਤੀਕਿਰਿਆ ਕੀਤੀ ਹੈ। ਕੰਗਨਾ ਨੇ ਲਿਖਿਆ ਕਿ ਜਯਾ ਬੱਚਨ ਬਹੁਤ ਗੁੱਸੇ
ਵਾਲੀ ਔਰਤ ਹੈ, ਲੋਕ ਉਸ ਦੀ ਨਰਾਜ਼ਗੀ ਨੂੰ ਇਸ ਲਈ ਬਰਦਾਸ਼ਤ ਕਰਦੇ ਹਨ ਕਿਉਂ ਕਿ ਉਹ ਅਮਿਤਾਭ ਬੱਚਨ
ਦੀ ਦੀ ਪਤਨੀ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੀਆਂ ਹਰਕਤਾਂ ਬਹੁਤ ਹੀ ਅਪਮਾਨਜਨਕ ਅਤੇ ਸ਼ਰਮਨਾਕ ਹਨ।
ਲੋਕ ਸੋਸ਼ਲ ਮੀਡੀਆ 'ਤੇ ਜਯਾ ਬੱਚਨ ਦੇ
ਵਿਵਹਾਰ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਕਈ ਯੂਜ਼ਰਸ ਨੇ
ਉਨ੍ਹਾਂ ਨੂੰ ਟ੍ਰੋਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਬਹੁਤ ਹੀ ਅਣਉਚਿਤ ਸੀ।
Leave a Reply
Your email address will not be published. Required fields are marked *