Create your Account
Breaking News
ਭਾਰੀ ਮੀਂਹ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਜੀ ਦੀ ਯਾਤਰਾ ਦੋ ਦਿਨਾਂ ਲਈ ਬੰਦ
ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਲੋਕਾਂ ਨੂੰ ਵਧਾਈ, ਕਿਹਾ- ਯੋਗ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਧਾਰਮਿਕ ਸਜ਼ਾ ਪੂਰੀ ਹੋਣ 'ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਮੁਹਾਲੀ - ਪੰਜਾਬ ਦੇ ਕੈਬਨਿਟ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 350 ਸਾਲਾਂ ਸ਼ਹੀਦੀ ਸਮਾਰੋਹ ਸ੍ਰੀਨਗਰ ਵਿੱਚ ਗੀਤ ਅਤੇ ਭੰਗੜੇ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਲੀ ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਹੈ। ਇਸ ਮੌਕੇ 'ਤੇ ਉਨ੍ਹਾਂ ਨੇ 1100 ਰੁਪਏ ਦੇ ਕੜਾਹ ਪ੍ਰਸ਼ਾਦ ਦੀ ਦੇਗ ਚੜ੍ਹਾ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ।
ਪੱਤਰਕਾਰਾਂ
ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਿਕ
ਅਤੇ ਨਿੱਜੀ ਜੀਵਨ ਦੀ ਹਰ ਕਾਮਯਾਬੀ ਸਿਰਫ਼ ਅਤੇ ਸਿਰਫ਼ ਗੁਰੂ ਸਾਹਿਬ ਦੀ ਰਹਿਮਤ ਅਤੇ ਛੇਵੇਂ
ਪਾਤਸ਼ਾਹ ਧੰਨ-ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਨਾਲ ਸੰਭਵ ਹੋਈ ਹੈ। ਉਨ੍ਹਾਂ ਨੇ ਕਿਹਾ
ਕਿ, ‘ਮੇਰੇ ਕੋਲ ਕੋਈ ਅਜਿਹਾ ਗੁਣ ਨਹੀਂ ਜਿਸ ਉੱਤੇ
ਮੈਂ ਮਾਣ ਕਰ ਸਕਾਂ, ਮੇਰੀ
ਹਰ ਸਫਲਤਾ ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ।‘
ਉਨ੍ਹਾਂ
ਦੱਸਿਆ ਕਿ ‘6 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਜੋ ਹੁਕਮ ਮਿਲਿਆ ਸੀ, ਉਹ ਉਨ੍ਹਾਂ ਲਈ ਪਿਤਾ ਵਰਗੇ ਗੁਰੂ ਦਾ ਹੁਕਮ
ਸੀ ਅਤੇ ਉਸ ਨੂੰ ਪੂਰੀ ਤਨਦੇਹੀ ਨਾਲ ਪੂਰਾ ਕੀਤਾ ਗਿਆ। ਸੇਵਾ ਪੂਰੀ ਹੋਣ ਉਪਰੰਤ ਉਨ੍ਹਾਂ ਨੇ ਗੁਰੂ
ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਪੰਥ, ਕੌਮ, ਦੇਸ਼
ਅਤੇ ਪੰਜਾਬ ਦੀ ਸੇਵਾ ਕਰਨ ਦਾ ਬਲ ਬਖ਼ਸ਼ਿਆ ਜਾਵੇ ਅਤੇ ਪੰਥ ਤੋਂ ਮਾਫ਼ੀ ਮੰਗੀ ਜਾਵੇ। ਇਸ ਦੌਰਾਨ
ਉਨ੍ਹਾਂ ਨੇ ਕਿਹਾ ਕਿ ਮੰਤਰੀ ਅਤੇ ਸੇਵਾਦਾਰ ਦੋਵਾਂ ਰੂਪਾਂ ਵਿੱਚ ਉਹ ਹਰ ਵੇਲੇ ਧਰਮ ਅਤੇ ਸਮਾਜ ਦੀ
ਸੇਵਾ ਲਈ ਹਮੇਸ਼ਾ ਹਾਜ਼ਰ ਰਹਿਣਗੇ।
Leave a Reply
Your email address will not be published. Required fields are marked *