Create your Account
Breaking News
ਭਾਰੀ ਮੀਂਹ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਜੀ ਦੀ ਯਾਤਰਾ ਦੋ ਦਿਨਾਂ ਲਈ ਬੰਦ
ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਲੋਕਾਂ ਨੂੰ ਵਧਾਈ, ਕਿਹਾ- ਯੋਗ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਰਾਜਸਥਾਨ 'ਚ ਵਾਪਰਿਆ ਵੱਡਾ ਸੜਕ ਹਾਦਸਾ, 11 ਲੋਕਾਂ ਦੀ ਹੋਈ ਮੌਤਾਂ

ਮੁਹਾਲੀ - ਰਾਜਸਥਾਨ ਦੇ ਦੌਸਾ ਵਿੱਚ ਅੱਜ ਤੜਕਸਾਰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿਥੇ ਸ਼ਰਧਾਲੂਆਂ ਨਾਲ ਸਵਾਰ ਪਿਕਅੱਪ ਬੱਸ ਅਤੇ ਕੰਟੇਨਰ ਵਿਚਾਲੇ ਭਿਆਨਕ ਟੱਕਰ ਹੋ ਗਈ, ਜਿਸ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋਈ। ਮ੍ਰਿਤਕਾਂ ਵਿੱਚ 7 ਬੱਚੇ ਅਤੇ 4 ਔਰਤਾਂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਅੱਜ ਬੁੱਧਵਾਰ ਸਵੇਰੇ ਕਰੀਬ 3.30 ਵਜੇ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ ਵਿਖੇ ਵਾਪਰਿਆ ਹੈ। ਪਿਕਅੱਪ ਬੱਸ ਵਿੱਚ ਸਵਾਰ ਸਾਰੇ ਲੋਕ ਖਾਟੂਸ਼ਿਆਮ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ।
ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ
ਪਿਕਅੱਪ ਬੱਸ ਸਵਾਰ ਸ਼ਰਧਾਲੂ ਉੱਤਰ-ਪ੍ਰਦੇਸ਼ ਦੇ ਪਿੰਡ ਅਸਰੌਲੀ ਦੇ ਵਸਨੀਕ ਸਨ। ਪਿਕਅੱਪ ਬੱਸ ਵਿੱਚ 22 ਤੋਂ ਵੱਧ ਸ਼ਰਧਾਲੂ ਸਵਾਰ ਸਨ। ਉਨ੍ਹਾਂ
ਵਿੱਚੋਂ 10 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ, ਜੈਪੁਰ ਦੇ ਐਸ.ਐਮ.ਐਸ. ਹਸਪਤਾਲ ਵਿੱਚ ਇੱਕ
ਗੰਭੀਰ ਜ਼ਖਮੀ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿੱਚ ਪੂਰਵੀ (3), ਪ੍ਰਿਯੰਕਾ (25),
ਦਕਸ਼ (12), ਸ਼ੀਲਾ (35), ਸੀਮਾ (25), ਅੰਸ਼ੂ (26) ਅਤੇ ਸੌਰਭ (35) ਸ਼ਾਮਲ ਹਨ, ਜਦਕਿ 4 ਮ੍ਰਿਤਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਜ਼ਖਮੀਆਂ ਨੂੰ ਦੌਸਾ
ਜ਼ਿਲ੍ਹਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਦ ਕਿ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ਰੈਫਰ
ਕੀਤਾ ਗਿਆ ਹੈ।
Leave a Reply
Your email address will not be published. Required fields are marked *