Create your Account
Breaking News
ਭਾਰੀ ਮੀਂਹ ਕਾਰਨ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਜੀ ਦੀ ਯਾਤਰਾ ਦੋ ਦਿਨਾਂ ਲਈ ਬੰਦ
ਅੰਤਰਰਾਸ਼ਟਰੀ ਯੋਗ ਦਿਵਸ : ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਲੋਕਾਂ ਨੂੰ ਵਧਾਈ, ਕਿਹਾ- ਯੋਗ ਨੂੰ ਜ਼ਿੰਦਗੀ ਦਾ ਬਣਾਓ ਹਿੱਸਾ
ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ 60.48 ਕਰੋੜ ਦੀ ਧੋਖਾਧੜੀ ਦਾ ਮਾਮਲਾ ਦਰਜ

ਮੁਹਾਲੀ : ਮਸ਼ਹੂਰ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈੱਟੀ ਅਤੇ ਉਨ੍ਹਾਂ ਦੇ ਕਾਰੋਬਾਰੀ ਪਤੀ ਰਾਜ ਕੁੰਦਰਾ ਇੱਕ ਵਾਰ ਫਿਰ ਕਾਨੂੰਨੀ ਵਿਵਾਦਾਂ ਵਿੱਚ ਘਿਰ ਗਏ ਹਨ। ਅਕਸਰ ਸ਼ਿਲਪਾ ਸ਼ੈੱਟੀ ਦੇ ਪਤੀ ਕਿਸੇ ਨਾ ਕਿਸੇ ਵਿਵਾਦਾਂ ‘ਚ ਘਿਰੇ ਰਹਿੰਦੇ ਹਨ। ਇਹ ਮਾਮਲਾ ਲਗਭਗ 60.48 ਕਰੋੜ ਰੁਪਏ ਦੀ ਵੱਡੀ ਧੋਖਾਧੜੀ ਦਾ ਹੈ। ਜਿਸ ਸਬੰਧੀ ਇੱਕ ਕਾਰੋਬਾਰੀ ਨੇ ਮੁੰਬਈ ਦੇ ਜੁਹੂ ਪੁਲਿਸ ਸਟੇਸ਼ਨ ਵਿੱਚ ਗੰਭੀਰ ਦੋਸ਼ ਲਗਾਏ ਹਨ।
ਦੀਪਕ ਕੋਠਾਰੀ ਨਾਮ ਦੇ ਇੱਕ ਕਾਰੋਬਾਰੀ ਨੇ
ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ‘ਤੇ ਦੋਸ਼ ਲਗਾਏ ਹਨ। ਦੀਪਕ ਕੋਠਾਰੀ ਨੇ 2015 ਤੋਂ 2023 ਦੇ ਵਿਚਕਾਰ ਰਾਜ ਅਤੇ
ਸ਼ਿਲਪਾ ਸ਼ੈੱਟੀ ਦੀ ਕੰਪਨੀ ਬੈਸਟ ਡੀਲ ਟੀਵੀ ਪ੍ਰਾਈਵੇਟ ਲਿਮਟਿਡ ਵਿੱਚ ਨਿਵੇਸ਼ ਕੀਤਾ ਸੀ। ਇਹ
ਕੰਪਨੀ ਇੱਕ ਔਨਲਾਈਨ ਸ਼ਾਪਿੰਗ ਪਲੇਟਫਾਰਮ ਵਜੋਂ ਕੰਮ ਕਰਦੀ ਸੀ। ਦੀਪਕ ਕੋਠਾਰੀ ਦਾ ਦਾਅਵਾ ਹੈ ਕਿ
ਉਸ ਨੇ ਪਹਿਲਾਂ ਕੰਪਨੀ ਦੀਆਂ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ 75 ਕਰੋੜ ਰੁਪਏ ਦੇ ਕਰਜ਼ੇ ਦਾ
ਪ੍ਰਸਤਾਵ ਰੱਖਿਆ ਸੀ। ਪਰ ਬਾਅਦ ਵਿੱਚ ਇਸ ਨੂੰ ਨਿਵੇਸ਼ ਵਿੱਚ ਬਦਲ ਦਿੱਤਾ ਗਿਆ।
ਦੱਸ ਦੇਈਏ ਕਿ ਐਫ.ਆਈ.ਆਰ ਵਿੱਚ ਦਾਅਵਾ ਕੀਤਾ
ਗਿਆ ਹੈ ਕਿ ਅਭਿਨੇਤਰੀ ਸ਼ਿਲਪਾ ਸ਼ੈੱਟੀ ਨੇ ਅਪ੍ਰੈਲ 2016 ਵਿੱਚ ਦੀਪਕ ਕੋਠਾਰੀ ਨੂੰ ਨਿੱਜੀ
ਗਰੰਟੀ ਦਿੱਤੀ ਸੀ। ਇਸ ਦੌਰਾਨ ਹੀ ਸਤੰਬਰ 2016 ਵਿੱਚ ਸ਼ਿਲਪਾ ਸ਼ੈੱਟੀ ਨੇ ਕੰਪਨੀ ਦੇ ਡਾਇਰੈਕਟਰ
ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਦ ਸ਼ਿਲਪਾ ਸ਼ੈੱਟੀ ਨੇ ਅਸਤੀਫਾ ਦਿੱਤਾ ਇਸ ਦੇ ਤੁਰੰਤ
ਬਾਅਦ ਹੀ ਕੰਪਨੀ ਵਿਰੁੱਧ 1.28 ਕਰੋੜ ਰੁਪਏ ਦੀ ਦੀਵਾਲੀਆਪਨ ਦੀ ਕਾਰਵਾਈ ਸ਼ੁਰੂ ਹੋ ਗਈ। ਇਸ ਸਭ
ਬਾਰੇ ਦੀਪਕ ਕੋਠਾਰੀ ਨੂੰ ਸੂਚਿਤ ਨਹੀਂ ਕੀਤਾ ਗਿਆ। ਦੀਪਕ ਕੋਠਾਰੀ ਦਾ ਕਹਿਣਾ ਹੈ ਕਿ ਉਸ ਨੇ ਕਈ
ਵਾਰ ਨਿਵੇਸ਼ ਕੀਤੀ ਰਕਮ ਦੀ ਵਾਪਸੀ ਦੀ ਮੰਗ ਕੀਤੀ ਸੀ। ਪਰ ਹਰ ਵਾਰ ਉਸ ਨੂੰ ਭਰੋਸਾ ਦੇ ਕੇ ਟਾਲ
ਦਿੱਤਾ ਜਾਂਦਾ ਸੀ। ਜਦੋਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿਕਲਿਆ ਤਾਂ ਉਸ ਨੇ ਅੰਤ
ਵਿੱਚ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਕੋਲ ਸ਼ਿਕਾਇਤ ਦਰਜ ਕਰਵਾਈ।
ਰਾਜ ਕੁੰਦਰਾ ਜਾਣਿਆ ਮਾਣਿਆ ਹੈ ਕਿਉਂਕਿ ਉਹ
ਪਹਿਲਾਂ ਕਈ ਵਾਰ ਸੁਰਖੀਆਂ ‘ਚ ਰਹੇ ਹਨ। ਰਾਜ ਕੁੰਦਰਾ ਖਾਸ ਕਰਕੇ ਅਸ਼ਲੀਲ ਸਮੱਗਰੀ ਦੇ ਉਤਪਾਦਨ ਅਤੇ ਵੰਡ ਨਾਲ
ਸਬੰਧਤ ਮਾਮਲਿਆਂ ਵਿੱਚ ਸੁਰਖੀਆਂ ‘ਚ ਰਹੇ। ਹੁਣ ਇੱਕ ਵਾਰ ਜੋ ਰਾਜ ਕੁੰਦਰਾ ‘ਤੇ ਵਿੱਤੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਕਾਰਨ ਉਹਨਾਂ ਦੇ ਅਕਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ।
Leave a Reply
Your email address will not be published. Required fields are marked *