/uploads/images/ads/ad1.webp
Breaking News

ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪੁੱਤ ਅਰਜੁਨ ਤੇਂਦੁਲਕਰ ਦੀ ਹੋਈ ਮੰਗਣੀ

top-news
  • 14 Aug, 2025
/uploads/images/ads/ad1.webp

ਮੁਹਾਲੀ - ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਅਜਿਹੀਆਂ ਖ਼ਬਰਾਂ ਹਨ ਕਿ ਉਨ੍ਹਾਂ ਨੇ ਸਾਨੀਆ ਚੰਡੋਕ ਨਾਲ ਮੰਗਣੀ ਕਰ ਲਈ ਹੈ। ਇਸ ਸਮਾਰੋਹ ਨੂੰ ਨਿੱਜੀ ਰੱਖਿਆ ਗਿਆ ਸੀ, ਜਿਸ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਨਜ਼ਦੀਕੀ ਦੋਸਤ ਹੀ ਮੌਜੂਦ ਸਨ। ਹਾਲਾਂਕਿ, ਤੇਂਦੁਲਕਰ ਪਰਿਵਾਰ ਜਾਂ ਚੰਡੋਕ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

ਦੱਸ ਦੇਈਏ ਕਿ ਅਰਜੁਨ ਤੇਂਦੁਲਕਰ ਇੱਕ ਤੇਜ਼ ਗੇਂਦਬਾਜ਼ ਆਲਰਾਊਂਡਰ ਹੈ। ਉਹ ਘਰੇਲੂ ਕ੍ਰਿਕਟ ਵਿੱਚ ਗੋਆ ਲਈ ਖੇਡਦਾ ਹੈ। ਉਹ ਆਈ.ਪੀ.ਐਲ. ਵਿੱਚ ਮੁੰਬਈ ਇੰਡੀਅਨਜ਼ ਲਈ ਖੇਡਦੇ ਹਨ।

ਜੇ ਸਾਨੀਆ ਚੰਡੋਕ ਦੀ ਗੱਲ ਕਰੀਏ ਤਾਂ ਉਹ ਮਸ਼ਹੂਰ ਉਦਯੋਗਪਤੀ ਰਵੀ ਘਈ ਦੀ ਪੋਤੀ ਹੈ। ਰਵੀ ਘਈ ਭਾਰਤ ਦੇ ਹੋਟਲ ਅਤੇ ਭੋਜਨ ਉਦਯੋਗ ਵਿੱਚ ਇੱਕ ਵੱਡਾ ਨਾਮ ਹਨ। ਉਨ੍ਹਾਂ ਦਾ ਕਾਰੋਬਾਰ ਇੰਟਰਕੌਂਟੀਨੈਂਟਲ ਹੋਟਲ ਤੋਂ ਲੈ ਕੇ ਬਰੁਕਲਿਨ ਕਰੀਮਰੀ ਤੱਕ ਹੈ। ਸਾਨੀਆ ਚੰਡੋਕ ਖੁਦ ਵੀ ਇੱਕ ਸਫਲ ਕਾਰੋਬਾਰੀ ਔਰਤ ਹਨ।

ਸਾਨੀਆ ਚੰਡੋਕ ਮੁੰਬਈ ਸਥਿਤ ਮਿਸਟਰ ਪਾਵਜ਼ ਪੇਟ ਸਪਾ ਐਂਡ ਸਟੋਰ ਐਲ.ਐਲ.ਪੀ. ਦੀ ਸੰਸਥਾਪਕ ਅਤੇ ਨਿਰਦੇਸ਼ਕ ਹਨ। ਇਹ ਬ੍ਰਾਂਡ ਪਾਲਤੂ ਜਾਨਵਰਾਂ ਦੀ ਦੇਖਭਾਲ ਅਤੇ ਆਪਣੇ ਉੱਚ-ਪੱਧਰੀ ਵਾਲੇ ਉਤਪਾਦਾਂ ਲਈ ਜਾਣਿਆ ਜਾਂਦਾ ਹੈ।

/uploads/images/ads/ad1.webp

Leave a Reply

Your email address will not be published. Required fields are marked *