/uploads/images/ads/ad1.webp
Breaking News

ਇਟਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਪ੍ਰਵਾਸੀਆਂ ਨਾਲ ਭਰੀ ਪਲਟੀ ਕਿਸ਼ਤੀ

top-news
  • 14 Aug, 2025
/uploads/images/ads/ad1.webp

ਮੁਹਾਲੀ : ਇਟਲੀ ਦੇ ਲੈਂਪੇਡੂਸਾ ਟਾਪੂ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇਸ ਘਟਨਾ ਬਾਰੇ ਜਾਣਕਾਰੀ ਇਤਾਲਵੀ ਤੱਟ ਰੱਖਿਅਕ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ (UNHCR) ਨੇ ਦਿੱਤੀ ਹੈ। 13 ਅਗਸਤ ਨੂੰ ਇੱਥੇ ਲਗਭਗ 100 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ। ਜਿਸ ਵਿੱਚ ਘੱਟੋ-ਘੱਟ 26 ਲੋਕਾਂ ਦੀ ਮੌਤ ਹੋ ਗਈ ਤੇ ਨਾਲ ਹੀ ਦਰਜਨ ਤੋਂ ਵੱਧ ਲੋਕ ਲਾਪਤਾ ਹੋ ਗਏ ਹਨ।

ਇਟਲੀ ਵਿੱਚ ਸੰਯੁਕਤ ਰਾਸ਼ਟਰ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ ਦੇ ਬੁਲਾਰੇ ਫਿਲਿਪੋ ਉੰਗਾਰੋ ਨੇ ਕਿਹਾ ਕਿ 60 ਬਚੇ ਹੋਏ  ਲੋਕਾਂ ਨੂੰ ਲੈਂਪੇਡੂਸਾ ਦੇ ਇੱਕ ਕੇਂਦਰ ਵਿੱਚ ਲਿਆਂਦਾ ਗਿਆ ਹੈ। ਬਚੇ ਹੋਏ ਲੋਕਾਂ ਦੇ ਅਨੁਸਾਰ, ਜਦੋਂ ਕਿਸ਼ਤੀ ਲੀਬੀਆ ਤੋਂ ਰਵਾਨਾ ਹੋਈ, ਤਾਂ ਉਸ ਵਿੱਚ 92 ਤੋਂ 97 ਪ੍ਰਵਾਸੀ ਸਵਾਰ ਸਨ। ਅਧਿਕਾਰੀ ਫਿਲਹਾਲ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਤੱਟ ਰੱਖਿਅਕ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 26 ਹੈ, ਪਰ ਇਹ ਅੰਕੜਾ ਵੱਧ ਸਕਦਾ ਹੈ।

ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੇ ਬੁਲਾਰੇ ਫਲੇਵੀਓ ਡੀ ਗਿਆਕੋਮੋ ਨੇ ਬਚੇ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਕਿਹਾ ਕਿ ਲਗਭਗ 95 ਪ੍ਰਵਾਸੀ ਦੋ ਕਿਸ਼ਤੀਆਂ ਵਿੱਚ ਲੀਬੀਆ ਤੋਂ ਰਵਾਨਾ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜਦੋਂ ਦੋ ਕਿਸ਼ਤੀਆਂ ਵਿੱਚੋਂ ਇੱਕ ਪਾਣੀ ਨਾਲ ਭਰਨੀ ਸ਼ੁਰੂ ਹੋਈ, ਤਾਂ ਸਾਰੇ ਯਾਤਰੀਆਂ ਨੂੰ ਦੂਜੀ ਕਿਸ਼ਤੀ ਵਿੱਚ ਤਬਦੀਲ ਕਰ ਦਿੱਤਾ ਗਿਆ ਜੋ ਕਿ ਫਾਈਬਰਗਲਾਸ ਦੀ ਬਣੀ ਹੋਈ ਸੀ ਅਤੇ ਇਹ ਜ਼ਿਆਦਾ ਭਾਰ ਕਾਰਨ ਪਲਟ ਗਈ।

ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਅਨੁਸਾਰ, ਇਸ ਸਾਲ ਹੁਣ ਤੱਕ ਲਗਭਗ 675 ਪ੍ਰਵਾਸੀਆਂ ਦੀ ਮੌਤ ਕੇਂਦਰੀ ਮੈਡੀਟੇਰੀਅਨ ਰੂਟ ਰਾਹੀਂ ਇਟਲੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਹੋਈ ਹੈਸੰਯੁਕਤ ਰਾਸ਼ਟਰ ਸ਼ਰਨਾਰਥੀਆਂ ਲਈ ਹਾਈ ਕਮਿਸ਼ਨਰ ਦੇ ਅੰਕੜਿਆਂ ਅਨੁਸਾਰ, 2025 ਦੇ ਪਹਿਲੇ ਛੇ ਮਹੀਨਿਆਂ ਵਿੱਚ, 30,060 ਸ਼ਰਨਾਰਥੀ ਅਤੇ ਪ੍ਰਵਾਸੀ ਸਮੁੰਦਰ ਰਾਹੀਂ ਇਟਲੀ ਪਹੁੰਚੇ।

ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦਾ ਕਹਿਣਾ ਹੈ ਕਿ ਉੱਤਰੀ ਅਫਰੀਕਾ ਤੋਂ ਦੱਖਣੀ ਯੂਰਪ ਤੱਕ ਦਾ ਇਹ ਅਨਿਯਮਿਤ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਖਤਰਨਾਕ ਰੂਟਾਂ ਵਿੱਚੋਂ ਇੱਕ ਹੈ। ਪਿਛਲੇ ਦਸ ਸਾਲਾਂ ਵਿੱਚ, ਭੂਮੱਧ ਸਾਗਰ ਪਾਰ ਕਰਦੇ ਸਮੇਂ ਲਗਭਗ 24 ਤੋਂ ਵੱਧ ਲੋਕ ਮਾਰੇ ਗਏ, ਇਹਨਾਂ ਵਿੱਚੋਂ ਕੁਝ ਲਾਪਤਾ ਵੀ ਹੋ ਗਏ। ਇਸ ਵਾਰ ਦਾ ਸਭ ਤੋਂ ਭਿਆਨਕ ਅਤੇ ਦਰਦਨਾਕ ਹਾਦਸਾ 3 ਅਕਤੂਬਰ 2013 ਨੂੰ ਵਾਪਰਿਆ ਸੀ। ਜਦੋਂ ਇਰੀਟ੍ਰੀਆ, ਸੋਮਾਲੀਆ ਅਤੇ ਘਾਨਾ ਤੋਂ 500 ਤੋਂ ਵੱਧ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਨੂੰ ਅੱਗ ਲੱਗ ਗਈ ਸੀ। ਫਿਰ ਬਾਅਦ ਚ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿੱਚ ਘੱਟੋ-ਘੱਟ 368 ਲੋਕਾਂ ਦੀ ਮੌਤ ਹੋ ਗਈ ਹੈ।

/uploads/images/ads/ad1.webp

Leave a Reply

Your email address will not be published. Required fields are marked *